top of page

My Desired Life and My Life's Flow

  • MS Maasoom
  • Sep 7, 2017
  • 2 min read

ਮੈ ਚਾਹੁੰਦਾ ਕੀ ਹਾਂ ਮੇਰੀ ਜਿੰਦੜੀ ਕੀ ਚਾਹੁੰਦੀ ਹੈ

ਮੈ ਚਾਹੁੰਦਾ ਕੀ ਹਾਂ ਮੇਰੀ ਜਿੰਦੜੀ ਕੀ ਚਾਹੁੰਦੀ ਹੈ

ਮੈ ਚਾਹੁੰਦਾ ਰੋਜ਼ ਕੀ ਕਿੱਥੇ ਲੁੱਕ ਜਾਵਾਂ

ਕਿੱਸੇ ਦਰਖ਼ਤ ਦੀ ਛਾਂ ਥਲੈ ਸੋ ਜਾਵਾਂ

ਕਿੱਸੇ ਨਾਲ ਗੱਲ ਨਾ ਕਰਾਂ

ਕਿੱਸੇ ਨੂੰ ਕੁੱਝ ਭੱਲਾ ਬੁਰਾ ਨਾ ਕਹਵਾਂ

ਮੈ ਇਕ ਪੰਛੀ ਵਾਂਙ ਲੁੱਕ ਜਾਵਾਂ

ਦਰਖ਼ਤ ਮੇਨੂੰ ਖਾ ਜਵੇ

ਮੈ ਇੱਕ ਫੁੱਲ ਬਣ

ਇਕ ਦਿਨ

ਡਿੱਗ ਜਾਵਾਂ

ਜਾ ਕਿੱਸੇ ਦੇ ਹਸੀਨ ਹੱਥਾਂ ਵਿੱਚ

ਟੁੱਟ ਕੇ ਮੁਰਝਾ ਜਾਵਾਂ

ਮੈ ਚਾਹੁੰਦਾ ਹਾਂ ਮੈ ਜੱਗ ਨੂੰ ਭੁੱਲ ਤੇ ਭੁਲਾ ਜਾਵਾਂ

ਮੇਰੀ ਜਿੰਦੜੀ ਕੁੱਝ ਹੋਰ ਹੀ ਚਾਹੁੰਦੀ ਹੈ ਮੇਰਤੋਂ

ਕਹਿੰਦੀ ਹੈਂ ਓਏ ਬੰਦੇਆ

ਕੀ ਤੂੰ ਅੱਖੀ ਜਾਂਦਾ ਕਮੱਲਿਆ

ਕੀ ਤੈਨੂੰ ਪਤਾ ਕੀ ਹੁੰਦਾ ਸੇਹਨਾ

ਤੂੰ ਤਾਂ ਇਨ੍ਹੇ ਜਿਹੇ ਦਰਦ ਤੋਂ ਡਰ ਗਿਆ

ਤੂੰ ਤਾਂ ਮੈਨੂੰ ਬੇਮਤਲਬ ਹੀ ਛੱਡਣ ਚੱਲਿਆ

ਮੈ ਤਾਂ ਆਸਾਂ ਲਾਈ ਬੈਠਾ ਸੇ ਤੇਰਤੋਂ

ਆਪਣਾ ਕੱਲ ਵੀ ਬਣ ਚੁੱਕਿਆ ਸੀ ਤੇਰਨਾਲ

ਕੀ ਸੋਚਦਾ ਹੈ ਤੂੰ ਊਵੇਂ ਹੀ ਜਮਿਆਂ ਸੀ ਖ਼ਲਕ ਤੋਂ

ਸੁਨ ਓਏ ਨਿਜੀ ਸੋਚਾਂ ਦੇ ਮਾਰਿਆ

ਤੈਥੋਂ ਤਾਂ ਮੈ ਆਸ ਲਾਈ ਹੈ ਜੱਗ ਦੀ

ਤੈਥੋਂ ਤਾਂ ਮੈ ਆਸ ਲਾਈ ਹੈ ਸੱਬ ਦੀ

ਤੈਥੋਂ ਤਾਂ ਮੈ ਆਸ ਲਾਈ ਹੈ ਆਪਣੀ

ਤੈਥੋਂ ਤਾਂ ਆਸ ਲਾਈ ਹੈ ਖੁੱਦ ਰੱਬ ਨੇ

ਪਤਾ ਜੱਦ ਜੰਮਿਆ ਸੀ ਤੂੰ

ਆਲੇ ਦੁਆਲੇ ਇੰਝ ਟੱਪੇ ਸੀ ਲੋਕ

ਜਿਵੇਂ ਰੱਬ ਦਾ ਦੂਜਾ ਰੂਪ

ਜਾ ਦੇਵ ਦੇਵੀਆਂ ਦੀ ਅਪਣੀ ਰੂਹ

ਅੱਜ ਆਈ ਹੋ ਸਾਡੇ ਵੇੜੇ

ਤੈਨੂੰ ਓਏ ਕਮਲੇਆ ਕੱਖ ਨੀ ਪੱਤੇਆ

ਮੈ ਤਾਂ ਰੂਹ ਹਾਂ ਤੇਰੀ

ਮੈਂ ਤੈਨੂੰ ਚੁਣਿਆ ਹੈ

ਕੋਈ ਜਿੱਤ ਜਿਤਾਉਣ

ਜਾ ਮਾਨ ਮਨਾਉਣ ਲਈ ਨਹੀਂ

ਮੈ ਤਾ ਸਿਰਫ਼ ਜੀਨਾ ਤੇਰੇ ਪਿੰਡੇ

ਮੈਨੂੰ ਕੋਈ ਕਿਸੇ ਦੀ ਲੋਢ਼ ਨਹੀਂ

ਮੇਨੂ ਹੀਰੇ ਮੋਤੀ ਜੋੜ੍ਹ ਨਹੀਂ

ਮੈਨੂੰ ਬਸ ਸੰਗ ਤੇਰੇ

ਸਮਾਂ ਹੀ ਚਾਹੀਦਾ ਹੈ

ਆਸਾਂ ਦੇ ਭਾਰ ਥੱਲੇ

ਤੂੰ ਖੁੱਦ ਤੋਂ ਨਿਰਾਸ਼ ਨਾ ਹੋ

ਮੈ ਤੇਰੀ ਜਿੰਦੜੀ ਹਾਂ

ਤੂੰ ਮੈਥੋਂ ਪਰਦਾ ਫ਼ਾਸ਼ ਕਰ

ਤੂੰ ਮੈਥੋਂ ਕੀ ਲੁਕਾਂ ਸਕਦਾ

ਦਰੱਖਤ ਥੱਲੇ ਕਿ ਛੁੱਪਾ ਸਕਦਾ ਹੈ

ਤੂੰ ਜੀ ਓ ਮਾਨੱਵ ਤੂੰ ਜੀ

ਇੰਸਾਨ ਹੈ ਤੂੰ ਮਨੁੱਖ ਵਾਂਗ ਜੀ

ਆਸਾਂ ਨਿਰਾਸ਼ਾਂ ਭੁੱਲ ਕੇ

ਗੁੱਸਾ ਦਿੱਲ ਤੋਂ ਥੁੱਕ ਕੇ

ਬੋਝ ਕੱਲ ਦਾ ਭੁੱਲ ਕੇ

ਖੁੱਦ ਤੋਂ ਖੁਦੀ ਤੋਂ ਨਿਡਰ ਕੇ

ਤੂੰ ਸਬ ਕੁਝ ਭੁੱਲ ਭੂਲਾ ਕੇ

ਬਸ ਇਕ ਗੱਲ ਯਾਦ ਰੱਖ ਕੇ

ਜੀ

ਤੂੰ ਮਨੁੱਖ ਹੈ ਤੇਰਾ ਇਕੋ ਕਮ ਹੈ

ਤੂੰ ਜੀਣ ਲਈ ਜੰਮਿਆ ਹੈ

ਤੂੰ ਜੀ

ਤੂੰ ਜੀ ਮਨੁੱਖ

ਤੂੰ ਜੀ

ਸਾਂਹ ਲੈਂਦਾ ਫੁੱਲ ਹੈ

ਤੂੰ ਕੀ ਫੁੱਲ ਤੋਂ ਵੀ ਕਮ ਹੈ

ਤੂੰ ਜੀ

ਜਿੱਦਾਂ ਮਰਜ਼ੀ ਜੀ

ਪਰ ਜੀ

ਤੂੰ ਜੀ

ਨਿਡਰ ਹੋ ਤੇਂ ਜੀ

ਸਾਂਹ ਲੈਣ ਤੋਂ ਪਹਿਲਾਂ

ਜਾਂ ਸਾਂਹ ਲੈਣ ਤੋਂ ਬਾਦ

ਨਾ ਸੋਚਾਂ ਵਿੱਚ ਪੇਂ ਬੰਦੇਆ

ਤੂੰ ਜੱਦ ਤੱਕ ਜਿਉਂਦਾ ਹੈ

ਜੀ

Copyright ©2017 BY THE IDEAS MAN. ALL RIGHTS RESERVED. 

bottom of page