top of page

The Hindko Pathan

  • MS Maasoom
  • Sep 7, 2017
  • 1 min read

ਪਠਾਣਾ ਖਾਨ ਦੇ ਨਾਂ

ਮੈ ਹਿੰਦੂ ਹਾਂ

ਮੇਰੀ ਨਸਲ ਹਿੰਦੂ ਮੇਰੇ ਪੁਰਖ ਹਿੰਦੂ

ਮੇਰੇ ਖਯਾਲ ਹਿੰਦੂ ਮੇਰੇ ਓੜਾ ਦੇ ਆੜ ਹਿੰਦੂ

ਮੇਰਾ ਬਾਪ ਹਿੰਦੂ ਮੇਰੀ ਮਾ ਵੀ ਹਿੰਦੂ

ਮੇਰੇ ਨਾਤੇ ਹਿੰਦੂ ਉਨਾ ਦੇ ਨਾਂ ਹਿੰਦੂ

ਮੇਰੀ ਉਠਕ ਬੇਠ੍ਕ ਮੇਰੀ ਰੋਟੀ ਦਾਲ ਮੇਰੀ ਰੀਤ ਗੀਤ

ਮੇਰਾ ਰਾਜਾ ਨੋਕਰ ਬਾਵਰਚੀ ਖਾਤਰ

ਮੇਰਾ ਅਗਲਾ ਪਿਛਲਾ ਆਰੀ ਵਾਰੀ

ਮੇਰੀ ਸੋਚਾਂ ਸਮਝਾਂ ਸਿਮਰਨ

ਮੇਰਾ ਜੁਗ ਜੁਗ ਪਰਵਾਰ

ਰੋਂਦਾ ਸੋਂਦਾ ਜਿੰਦਾ ਪਿੰਦਾ

ਸੰਗਤ ਪਿੰਡਾ ਪਿਰਹਨ ਜੋੜਾ ਜਾਨ

ਮੇਡਾ ਰਾਮ ਰਹੀਮ ਨਾਨਕ ਨੂਰ ਮੇਡਾ ਸਵਾਮੀ ਪੀਰ ਸਹਜੀ ਸੀਸ

ਮੇਡਾ ਜੀਵਨ, ਜਾਵਨ, ਰੂਹ, ਅਰਥੀ, ਅਸਤੀ, ਮੇਡਾ ਕਲ ਦਾ ਜੋਵਨ

ਮੇਡਾ ਸਿਮਰਨ, ਫਾਤੀਹਾ, ਸੰਸਕਾਰ, ਮੇਡਾ ਸ਼ੇਖ ਪੀਰ ਦਲੀਲ ਪੰਡਤ

ਮੇਡਾ ਅੰਤਮ ਆਖਰ ਸਾਂਸ ਵੀ ਹਿੰਦੂ

ਮੇਡਾ ਮੁਲਕ, ਮਾਲਕ , ਤਾਂਡਵ, ਕਲਮਾ,

ਮੇਡਾ ਪ੍ਯਾਰ ਵੀ ਹਿੰਦੂ

ਮੇਡਾ ਹਿੰਦੂ, ਸੰਸਾਰ ਦਾ ਹਿੰਦੂ

ਮੇਡਾ ਮੁਸਲਮ ਸਿਖ ਬ੍ਰਾਹਮਣ ਦਲਿਤ

ਜੋਹਨ ਫਰੀਦ

ਮੇਡਾ ਇਸ਼ਕ਼ ਪ੍ਰੀਤ, ਮੇਡਾ ਸਾਹਬ ਮੀਤ

ਮੇਡਾ ਸਾਂਚਾ, ਸਾਚਾ, ਸਾਹਲ, ਸਹਰਾ

ਝਾਂਜਰ, ਜੋਖਰ, ਜਿੰਦਾ ਹਿੰਦੂ

ਮੇਡਾ ਸਾਂਝ ਦਾ ਪਹਲਾ ਸਜਦਾ ਹਿੰਦੂ

ਮੇਡਾ ਹਿੰਦੂ ਹਿੰਦੁਸਤਾਨ ਦਾ ਹਿੰਦੂ

ਨ ਮੈ ਮੇਰੇ ਰਾਮ ਦਾ ਹਿੰਦੂ ਨ ਗੋਬਿੰਦ

ਈਸਾ ਨਾਨਕ ਕਬੀਰ ਦਾ ਹਿੰਦੂ, ਮੈ ਤਾ ਸਿਰਫ ਅਪਨੇ ਇਨਸਾਨ ਦਾ ਹਿੰਦੂ

ਇਕ ਕ਼ਾਦਿਮੀ ਸਤਾਨ ਦਾ ਹਿੰਦੂ, ਇਕ ਪ੍ਯਾਰੇ ਪ੍ਰੇਮੀ ਕਾਮ ਦਾ ਹਿੰਦੂ

ਹਿੰਦੂ ਮਗਰ ਸੰਸਾਰ ਦਾ ਹਿੰਦੂ

Copyright ©2017 BY THE IDEAS MAN. ALL RIGHTS RESERVED. 

bottom of page